Satwinder bitti biography of barack

Satwinder bitti biography of barack Vangapandu Prasada Rao. Heer Ranjha. Satwinder Bitti Overview Top Listings. She is from Punjab, India and sings Punjabi songs.

ਸਤਵਿੰਦਰ ਬਿੱਟੀ

ਜਾਣਕਾਰੀ
ਜਨਮ ਦਾ ਨਾਮਸਤਵਿੰਦਰ ਕੌਰ ਖਹਿਰਾ
ਜਨਮ29 ਨਵੰਬਰ
ਵੰਨਗੀ(ਆਂ)ਪੰਜਾਬੀ ਲੋਕਗੀਤ
ਕਿੱਤਾਗਾਇਕੀ

ਸਤਵਿੰਦਰ ਬਿੱਟੀ ਪੰਜਾਬ ਦੀ ਇੱਕ ਲੋਕ ਗਾਇਕਾ ਹੈ।[1][2][3] ਉਹ ਇੱਕ ਕੌਮੀ ਪੱਧਰ ਦੀ ਹਾਕੀ ਖਿਡਾਰਨ ਵੀ ਰਹੀ ਹੈ ਅਤੇ ਪਰ ਬਾਦ ਵਿੱਚ ਉਸਨੇ ਗਾਇਕੀ ਨੂੰ ਪੇਸ਼ੇ ਦੇ ਤੌਰ ‘ਤੇ ਆਪਣਾ ਲਿਆ। ਵਿਚ ਉਹ ਪੰਜਾਬੀ ਟੀਵੀ ਚੈਨਲ mh1 ਤੇ ਗਾਇਕੀ ਮੁਕਾਬਲੇ ਸ਼ੋਅ “ਆਵਾਜ਼ ਪੰਜਾਬ ਦੀ” ਵਿੱਚ ਜੱਜ ਵਜੋਂ ਸ਼ਾਮਲ ਹੋਈ ਸੀ[2]

ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਪਿਤਾ ਸ: ਗੁਰਨੈਬ ਸਿੰਘ ਖਹਿਰਾ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ ਸੀ। ਉਸ ਦੇ ਪਿਤਾ ਪੀ.ਡਬਲਿਯੂ.ਡੀ ਪਟਿਆਲਾ ਤੋਂ ਰਿਟਾਇਰ ਹੋਏ ਤੇ ਉਨ੍ਹਾਂ ਨੂੰ ਵੀ ਸੰਗੀਤ ਵਿੱਚ ਕਾਫੀ ਰੁਚੀ ਸੀ ਅਤੇ ਉਨ੍ਹਾਂ ਨੇ ਬਿੱਟੀ ਨੂੰ ਸੰਗੀਤ ਦੀਆਂ ਮੁੱਢਲੀਆਂ ਗੱਲਾਂ ਸਿਖਾਈਆਂ। ਉਹ ਛੋਟੀ ਉਮਰ ਤੋਂ ਹੀ ਗੁਰੂ ਘਰਾਂ ਤੇ ਹੋਰ ਧਾਰਮਿਕ ਅਸਥਾਨਾਂ ਤੇ ਧਾਰਮਿਕ ਗੀਤ ਤੇ ਵਾਰਾਂ ਗਾਉਣ ਲੱਗ ਗਈ ਸੀ। ਬਿੱਟੀ ਨੇ ਬੀ.ਐਸ.ਸੀ(ਨਾਨ-ਮੈਡੀਕਲ) ਦੀ ਪੜ੍ਹਾਈ ਐਮ.ਸੀ.ਐਮ ਡੀ.ਏ.ਵੀ ਗਰਲਜ਼ ਕਾਲਜ, ਚੰਡੀਗੜ੍ਹ ਤੋਂ ਕੀਤੀ। ਕਾਲਜ ਸਮੇਂ ਉਹ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਰਹੀ ਸੀ। ਜੂਨ ਵਿੱਚ ਬਿੱਟੀ ਉਸ ਸਮੇਂ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਈ।[4]। ਉਸਨੇ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਹਨੇਵਾਲ ਹਲਕੇ ਤੋਂ ਚੋਣ ਲੜੀ ਪਰ ਉਹ ਅਕਾਲੀ ਉਮੀਦਵਾਰ ਤੋਂ ਹਾਰ ਗਈ।

ਸਤਵਿੰਦਰ ਬਿੱਟੀ ਦਾ ਵਿਆਹ ਮਾਰਚ ‘ਚ ਅਮਰੀਕਾ ਨਿਵਾਸੀ ਕੁਲਰਾਜ ਸਿੰਘ ਗਰੇਵਾਲ ਨਾਲ ਹੋਇਆ। ਇਨ੍ਹਾਂ ਦੇ ਸਹੁਰੇ ਪਰਿਵਾਰ ਦਾ ਜੱਦੀ ਪਿੰਡ ਕੂਮ ਕਲਾਂ(ਲੁਧਿਆਣਾ) ਹੈ। ਬਿੱਟੀ ਨੇ ਵਿਆਹ ਤੋਂ ਬਾਦ ਵੀ ਅਮਰੀਕਾ ਦੀ ਨਾਗਰਿਕਤਾ ਨਹੀਂ ਲਈ ਤੇ ਇਹ ਗਾਇਕੀ ਪ੍ਰੋਗਰਾਮਾਂ ਤੇ ਰਾਜਨੀਤਿਕ ਗਤੀਵਿਧੀਆਂ ਲਈ ਆਪਣੇ ਸਹੁਰੇ ਪਿੰਡ ਆਉਂਦੇ ਜਾਂਦੇ ਰਹਿੰਦੇ ਹਨ।

ਉਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ "ਪੂਰੇ ਦੀ ਹਵਾ" ਨਾਲ ਕੀਤੀ।

  • ਪੂਰੇ ਦੀ ਹਵਾ
  • ਇੱਕ ਵਾਰੀ ਹੱਸ ਕੇ
  • ਨੱਚਦੀ ਦੇ ਸਿਰੋਂ ਪਤਾਸੇ
  • ਚਾਂਦੀ ਦੀਆਂ ਝਾਂਜਰਾਂ
  • ਨੱਚਣਾ ਪਟੋਲਾ ਬਣਕੇ
  • ਦਿਲ ਦੇ ਮਰੀਜ਼
  • ਗਿੱਧੇ ਚ ਗੁਲਾਬੋ ਨਚਦੀ
  • ਮਰ ਗਈ ਤੇਰੀ ਤੇ
  • ਮੈਂ ਨੀ ਮੰਗਣਾ ਕਰਾਉਣਾ
  • ਨੱਚਦੀ ਮੈਂ ਨੱਚਦੀ
  • ਪਰਦੇਸੀ ਢੋਲਾ
  • ਸਬਰ
  • ਖੰਡ ਦਾ ਖੇਡਣਾ
  • ਵੇ ਸੱਜਣਾ
  • ਧੰਨ ਤੇਰੀ ਸਿੱਖੀ
  • ਰੂਹਾਂ ਰੱਬ ਦੀਆਂ
  • ਨਿਸ਼ਾਨ ਖਾਲਸੇ ਦੇ
  • ਮਾਏ ਨੀ ਮੈਂ ਸਿੰਘ ਸੱਜਣਾ
  • ਸਿੱਖੀ ਖੰਡਿਓਂ ਤਿੱਖੀ